ਆਸਟਰੋਏਸ਼ੀਆਈ ਭਾਸ਼ਾਵਾਂ

ਆਸਟਰੋਏਸ਼ੀਆਈ
ਮੌਨ–ਖ਼ਮੇਰ
ਭੂਗੋਲਿਕ
ਵੰਡ
ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ
ਭਾਸ਼ਾਈ ਵਰਗੀਕਰਨਦੁਨੀਆ ਦੀਆਂ ਬੋਲੀਆਂ ਦੇ ਮੁਢਲੇ ਪਰਵਾਰਾਂ ਵਿੱਚੋਂ ਇੱਕ
ਪਰੋਟੋ-ਭਾਸ਼ਾਮੂਲ-ਮੌਨ-ਖ਼ਮੇਰ
Subdivisions
  • ਮੁੰਦਾ
  • ਖ਼ਾਸੀ–ਪਲੌਂਗੀ
  • ਖਮੂਈ
  • ਪਕਾਨੀ
  • ਵੀਅਤੀ
  • ਕਤੂਈ
  • ਬਹਿਨਾਰੀ
  • ਖ਼ਮੇਰ
  • ਪੀਅਰੀ
  • ਨਿਕੋਬਾਰੀ
  • ਅਸਲੀ
  • ਮੌਨੀ
  • ਸ਼ੌਮਪਨ?
ਆਈ.ਐਸ.ਓ 639-5aav
Glottologaust1305
ਆਸਟਰੋ-ਏਸ਼ੀਆਈ ਬੋਲੀਆਂ

ਆਸਟਰੋਏਸ਼ੀਆਈ ਭਾਸ਼ਾਵਾਂ,[1] ਹਾਲੀਆ ਵਰਗੀਕਰਨ ਵਿੱਚ ਮੌਨ-ਖ਼ਮੇਰ ਦੇ ਤੁੱਲ,[2] ਦੱਖਣ-ਪੂਰਬੀ ਏਸ਼ੀਆ ਦੀਆਂ ਬੋਲੀਆਂ ਦਾ ਇੱਕ ਵੱਡਾ ਪਰਿਵਾਰ ਹੈ, ਜੋ ਭਾਰਤ, ਬੰਗਲਾਦੇਸ਼ ਅਤੇ ਚੀਨ ਦੀ ਦੱਖਣੀ ਸਰਹੱਦ ਵਿੱਚ ਵੀ ਖਿੰਡੀਆਂ ਹੋਈਆਂ ਹਨ। ਆਸਟਰੋ-ਏਸ਼ੀਆਈ ਨਾਂ "ਦੱਖਣ" ਅਤੇ "ਏਸ਼ੀਆ" ਦੇ ਲੈਟਿਨ ਸ਼ਬਦਾਂ ਤੋਂ ਆਇਆ ਹੈ ਮਤਲਬ "ਦੱਖਣੀ ਏਸ਼ੀਆ"। ਇਹਨਾਂ ਬੋਲੀਆਂ ਵਿੱਚੋਂ ਸਿਰਫ਼ ਖ਼ਮੇਰ, ਵੀਅਤਨਾਮੀ ਅਤੇ ਮੌਨ ਦਾ ਇਤਿਹਾਸ ਹੀ ਲੰਮੇ ਸਮਿਆਂ ਤੋਂ ਦਰਜਾ ਕੀਤਾ ਗਿਆ ਹੈ ਅਤੇ ਸਿਰਫ਼ ਵੀਅਤਨਾਮੀ ਅਤੇ ਖ਼ਮੇਰ ਨੂੰ ਹੀ ਦਫ਼ਤਰੀ ਬੋਲੀਆਂ (ਤਰਤੀਬਵਾਰ ਵੀਅਤਨਾਮ ਅਤੇ ਕੰਬੋਡੀਆ ਵਿੱਚ) ਹੋਣ ਦਾ ਮਾਣ ਹਾਸਲ ਹੈ। ਬਾਕੀ ਦੀਆਂ ਬੋਲੀਆਂ ਘੱਟ-ਗਿਣਤੀਆਂ ਵੱਲੋਂ ਬੋਲੀਆਂ ਜਾਂਦੀਆਂ ਹਨ। ਐਥਨੋਲੌਗ ਮੁਤਾਬਕ ਇਹਨਾਂ ਦੀ ਗਿਣਤੀ 168 ਹੈ।

ਹਵਾਲੇ

  1. ਕਈ ਵਾਰ ਆਸਟਰੋ-ਏਸ਼ੀਆਈ ਵੀ ਕਿਹਾ ਜਾਂਦਾ ਹੈ।
  2. Bradley (2012) notes, MK in the wider sense including the Munda languages of eastern South Asia is also known as Austroasiatic.

ਬਾਹਰਲੇ ਜੋੜ