ਉਪ-ਕਥਾਨਕ

ਗਲਪ ਰਚਨਾ ਵਿੱਚ, ਉਪ-ਕਥਾਨਕ ਕਿਸੇ ਵੀ ਕਹਾਣੀ ਜਾਂ ਮੁੱਖ ਕਥਾਨਕ ਲਈ ਇੱਕ ਸਹਾਇਕ ਲਾਂਭ ਕਹਾਣੀ ਨੂੰ ਕਹਿੰਦੇ ਹਨ। ਇਹ ਦੁਜੈਲੇ ਕਥਾਨਕ ਹੁੰਦੇ ਹਨ, ਜੋ ਮੁੱਖ ਕਥਾਨਕ ਨਾਲ ਸਮੇਂ ਜਾਂ ਸਥਾਨ ਦੇ ਜਾਂ ਥੀਮਕ ਮਹੱਤਵ ਦੇ ਪੱਖ ਤੋਂ ਜੁੜੇ ਹੋ ਸਕਦੇ ਹਨ। ਉਪ-ਕਥਾਨਕਾਂ ਵਿੱਚ ਅਕਸਰ ਮੁੱਖ ਪਾਤਰ ਜਾਂ ਮੁੱਖ ਪਾਤਰ ਦੇ ਮੁੱਖ ਵਿਰੋਧੀ ਪਾਤਰ ਤੋਂ ਇਲਾਵਾ ਸਹਾਇਕ ਪਾਤਰ ਹੁੰਦੇ ਹਨ। ਕਹਾਣੀ ਦੇ ਕਿਸੇ ਬਿੰਦੂ 'ਤੇ ਉਪ-ਕਥਾਨਕ ਮੁੱਖ ਕਥਾਨਕ ਨਾਲ ਉਣੇ ਵੀ ਹੋ ਸਕਦੇ ਹਨ।[1]

ਹਵਾਲੇ